ਕਾਵਿ ਵਿਅੰਗ: ਵੋਟਾਂ ਸਰਪੰਚੀ ਦੀਆਂ

 

ਵੋਟਾਂ ਸਰਪੰਚੀ ਦੀਆਂ

ਸਰਪੰਚੀ ਖਾਤਰ ਵੇਖੋ ਲੋਕੀਂ ਦੋ ਦੋ ਕਰੋੜ ਦੀ ਬੋਲੀ ਲਾਉਣ ਲੱਗੇ
ਦੇ ਕੇ ਲਾਰਿਆਂ ਦੀਆਂ ਮਿੱਠੀਆਂ ਗੋਲੀਆਂ ਜਨਤਾ ਨੂੰ ਭਰਮਾਉਣ ਲੱਗੇ

ਕਿਹੜਾ ਕਿਸਨੂੰ ਵੋਟ ਕਿੱਧਰ ਹੈ ਪਾਉਂਦਾ ਜੋੜ ਤੋੜ ਲਗਾਉਣ ਲੱਗੇ
ਇੱਕ ਅਕਾਲੀ ਦੂਜਾ ਕਾਂਗਰਸੀ ਤੀਜੇ ਝਾੜੂ ਵਾਲੇ ਮਿੱਠੇ ਪੋਚੇ ਲਾਉਣ ਲੱਗੇ

ਸ਼ਾਮ ਹੋਈ ਤੋਂ ਖੜਕੇ ਗਲਾਸੀ ਭੁਜੀਏ ਨਾਲ ਖੀਰੇ ਖਵਾਉਣ ਲੱਗੇ
ਅਮਲੀਆਂ ਨੂੰ ਹੁਣ ਦਸ ਪੰਦਰਾਂ ਦਿਨ ਲੱਗਣੀਆਂ ਮੌਜਾਂ ਲਾਲਾਂ ਟਪਕਾਉਣ ਲੱਗੇ

ਆਉਂਦੇ ਦਿਨਾਂ ਵਿੱਚ ਸਿੰਗ ਨੇ ਫਸਣੇ ਗੁਆਂਢੀ ਨਾਲ ਗੁਆਂਢੀ ਲੜਾਉਣ ਲੱਗੇ
ਸੱਥਾਂ ਮੋੜਾਂ ਉੱਤੇ ਲੱਗਣੀਆਂ ਰੌਣਕਾਂ ਕੌਣ ਜਿੱਤੂ ਕੌਣ ਹਾਰੂ ਸਲਾਹਾਂ ਰਲਾਉਣ ਲੱਗੇ

ਪਿੰਡ ਪਿੰਡ ਗਲ਼ੀਆਂ ਨਾਲੀਆਂ ਦੇ ਹਾਲ ਨੇ ਮੰਦੜੇ ਗੱਲੀ ਬਾਤੀ ਵਿਕਾਸ ਕਰਵਾਉਣ ਲੱਗੇ
ਆਹ ਜਿੱਤੂ ਜਾ ਉਹ ਜਿੱਤੂ ਕਈ ਸਲਾਰੂ ਸ਼ਰਤਾਂ ਪਿੰਡ ਸੰਧੂ ਦੇ ਲਾਉਣ ਲੱਗੇ।

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top