ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਨੇ ਗਿੱਦੜਬਾਹਾ ‘ਚ ਭਗਵੰਤ ਮਾਨ ਸਰਕਾਰ ਖਿਲਾਫ਼ ਕੀਤਾ ਭੰਡੀ ਪ੍ਰਚਾਰ

 

ਆਪ ਉਮੀਦਵਾਰ ਡਿੰਪੀ ਢਿੱਲੋਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਸੰਬੰਧੀ ਹਾਮੀ ਭਰੀ

ਸਰਕਾਰ ਦੇ ਲਾਰਿਆਂ ਦਾ ਜਨਤਾ ਦੀ ਕਚਹਿਰੀ ਵਿੱਚ ਪਰਦਾਫਾਸ਼ ਕੀਤਾ – ਜਨਰਲ ਸਕੱਤਰ ਡਾ. ਅਜੇ

ਜੇਕਰ ਸਰਕਾਰ ਨੇ ਗੱਲ ਨਾ ਸੁਣੀ ਤਾਂ ਤਿੱਖੇ ਐਕਸ਼ਨ ਕਰਾਂਗੇ – ਵਿੱਤ ਸਕੱਤਰ ਰਾਕੇਸ਼ ਕੁਮਾਰ

NBC ਪੰਜਾਬੀ, ਗਿੱਦੜਬਾਹਾ-

ਜ਼ਿਮਨੀ ਚੋਣਾਂ ਦੇ ਐਲਾਨ ਹੁੰਦਿਆਂ ਹੀ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ੋਨਲ ਇਕਾਈ ਨੇ ਗਿੱਦੜਬਾਹਾ ਵਿਖੇ ਬਾਅਦ ਦੁਪਹਿਰ ਭੰਡੀ ਪ੍ਰਚਾਰ ਕੀਤਾ। ਮੈਰੀਟੋਰੀਅਸ ਟੀਚਰਾਂ ਵਿੱਚ ਬਹੁਤ ਜ਼ਿਆਦਾ ਰੋਹ ਦੇਖਣ ਨੂੰ ਮਿਲਿਆ , ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਝੂਠੇ ਵਾਅਦਿਆਂ ਦਾ ਪਰਦਾਫਾਸ ਕੀਤਾ ਗਿਆ।

ਇਸ ਸਮੇਂ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੇ ਨੇ ਕਿਹਾ ਕਿ ਸਿੱਖਿਆ ਦੇ ਨਾਮ ਤੇ ਸੱਤਾ ਚ ਆਈ ਸਰਕਾਰ ਦੇ ਲਾਰੇ ਲੱਪਿਆਂ ਤੋਂ ਉਹ ਤੰਗ ਆ ਚੁੱਕੇ ਹਨ, ਸਰਕਾਰ ਨੇ ਮੈਰੀਟੋਰੀਅਸ ਟੀਚਰਾਂ ਦੀ ਕੋਈ ਮਿਹਨਤ ਦਾ ਮੁੱਲ ਨਹੀਂ ਪਾਇਆ ਚੰਗੇ ਨਤੀਜੇ ਦੇਣ ਦੇ ਬਾਵਜੂਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀਂ , ਜਿਸ ਕਰਕੇ ਜ਼ਿਮਨੀ ਚੋਣਾਂ ਵਿੱਚ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਇਹ ਕਦਮ ਚੁੱਕਣੇ ਪੈ ਰਹੇ ਨੇ।

ਯੂਨੀਅਨ ਮੈਂਬਰਾਂ ਨੇ ਜਨਤਾ ਦੀ ਕਚਹਿਰੀ ਵਿੱਚ ਪਰਚੇ ਵੰਡ ਕੇ ਸਰਕਾਰ ਦਾ ਮੈਰੀਟੋਰੀਅਸ ਸਕੂਲਾਂ ਨਾਲ ਹੁੰਦੇ ਧੱਕੇ ਨੂੰ ਦਰਸਾਇਆ ,ਦੂਸਰੇ ਪਾਸੇ ਵਿੱਤ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਮੈਰੀਟੋਰੀਅਸ ਟੀਚਰਾਂ ਨੂੰ ਪੰਜਾਬ ਸਰਕਾਰ ਜਲਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਜੇਕਰ ਸਰਕਾਰ ਨੇ ਅਜੇ ਵੀ ਗੱਲ ਨਾ ਸੁਣੀਂ ਤਾਂ ਸਿੱਖਿਆ ਮੰਤਰੀ ਦੇ ਇਲਾਕੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਜ਼ਿਲ੍ਹਾ ਪ੍ਰਧਾਨ ਕੇਵਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਨੂੰ ਤਿੱਖੇ ਐਕਸ਼ਨ ਕਰਨ ਲਈ ਮਜ਼ਬੂਰ ਨਾ ਕਰਨ , ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਮੀਟਿੰਗ ਦੇ ਕੇ ਮੁੱਕਰਨ ਨਾ ਸਗੋਂ ਮੀਟਿੰਗਾਂ ਕਰਕੇ ਮੈਰੀਟੋਰੀਅਸ ਟੀਚਰਾਂ ਦੀ ਗੱਲ ਸੁਣਨ ਤੇ ਸਾਰਥਿਕ ਹੱਲ ਕੱਢਣ ਨਹੀਂ ਤਾਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।

ਯੂਨੀਅਨ ਨੇ ਉਮੀਦਵਾਰ ਡਿੰਪੀ ਢਿੱਲੋਂ ਨੂੰ ਉਹਨਾਂ ਦੇ ਬੂਹੇ ਤੇ ਮੰਗ ਪੱਤਰ ਸੌਂਪਿਆ ਗਿਆ ਉਹਨਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਹਾਮੀ ਭਰੀ। ਇਸ ਸਮੇਂ ਡਾ. ਬਲਰਾਜ ਸਿੰਘ, ਬੂਟਾ ਸਿੰਘ ਮਾਨ, ਗੁਰਮੀਤ ਸਿੰਘ, ਮਨਜੀਤ ਸਿੰਘ, ਰਤਨਜੋਤ ਕੌਰ , ਮੋਨਿਕਾ ਜਸੋਰੀਆ, ਮਨੋਜ ਕੁਮਾਰ , ਅਜੇ ਮਨਚੰਦਾ , ਬਿਕਰਮਜੀਤ ਸਿੰਘ, ਮਨੋਜ ਕੁਮਾਰ, ਗੁਰਮੀਤ ਸਿੰਘ, ਨਵਦੀਪ ਸਿੰਘ, ਅਸ਼ਵਨੀ ਕੁਮਾਰ , ਮਨਦੀਪ ਕੁਮਾਰ ਤੇ ਹੋਰ ਬਹੁਤ ਸਾਰੇ ਅਧਿਆਪਕ ਹਾਜ਼ਰ ਹੋਏ।

 

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top